Thursday, 4 August 2016

ਨਾਲੇ  ਮਾਹੀ ਦਿਲ ਦੇ ਗਿਆ. ……                         

ਨਾਲੇ ਮਾਹੀ ਦਿਲ ਦੇ ਗਿਆਨਾਲੇ  ਦੇ ਗਿਆ ਗਲੇ ਦਾ ਹਾਰ
ਹੌਲੀ ਹੌਲੀ ਬਾਰੀ ਖੋਲ੍ਹ ਕੇ,ਸਾਡੇ ਵਿਹੜੇ ਵਿੱਚ ਤੱਕਦੀ ਬਹਾਰ

ਰੰਗਲੇ ਬਨੇਰੇ ਨੀਂ ਮੈਂ ਚਾਨਣੀ 'ਚ ਲਿੱਪ ਲਏ
ਵਣਜ ਮੁਹੱਬਤਾਂ ਦੇ ਪਲਾਂ ਵਿੱਚ ਸਿੱਖ ਲਏ
ਤਿੱਖੀ ਕਰ ਲਈ ਸਿਦਕ ਦੀ ਧਾਰ
ਨਾਲੇ ਮਾਹੀ ਦਿਲ ਦੇ ਗਿਆ………

ਖੂਨ ਵਿੱਚ ਛਮਛਮ ਨੱਚੀਆਂ ਮੁਹੱਬਤਾਂ
ਮਹਿੰਦੀ ਵਾਂਗ ਤਲੀਆਂ 'ਤੇ ਰਚੀਆਂ ਮੁਹੱਬਤਾਂ
ਸਾਨੂੰ ਹਰ ਰਸ ਲੱਗਦਾ ਸ਼ਿੰਗਾਰ
ਨਾਲੇ ਮਾਹੀ ਦਿਲ ਦੇ ਗਿਆ……………..

ਨੈਣਾਂ ਵਿੱਚ ਉਹਦੇ ਨੀਂ! ਸ਼ਹਿਦ ਜਦੋਂ ਤਰਿਆ
ਹੌਲੀ ਹੌਲੀ, ਰੁਕ ਰੁਕ,ਘੁੱਟ ਨੀਂ ਮੈਂ ਭਰਿਆ
ਸੁੱਚੀ ਕਰ ਲਈ ਉਮਰ ਦੀ ਤਾਰ
ਨਾਲੇ ਮਾਹੀ ਦਿਲ ਦੇ ਗਿਆ……..

ਨਾਲੇ ਮਾਹੀ ਦਿਲ ਦੇ ਗਿਆ, ਨਾਲੇ  ਦੇ ਗਿਆ ਗਲੇ ਦਾ ਹਾਰ
ਹੌਲੀ ਹੌਲੀ ਬਾਰੀ ਖੋਲ੍ਹ ਕੇ,ਸਾਡੇ ਵਿਹੜੇ ਵਿੱਚ ਤੱਕਦੀ ਬਹਾਰ1



No comments:

Post a Comment