ਸਾਡੀ ਗੀਤਾਂ ਵਾਲੀ ਵਰੇਸ ਵੇ....
ਸਾਡੀ ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ
ਅਸੀਂ
ਕੁੱਖ ਦੀ ਉਮਰੇ ਲੈ ਲਏ, ਕਈ ਨ੍ਹੇਰੇ ਸਾਕ ਹੰਢਾ
ਅਸੀਂ
ਖੋਪਾ-ਗਰੀਆਂ ਅੰਮੜੀਏ !
ਨਾਲੇ
ਕੱਚੀਆਂ ਨਾਲੇ ਮਿੱਠੀਆਂ
ਅਸੀਂ
ਚੁੰਨੀ ਦੇ ਵਿੱਚ ਬੰਨ੍ਹ ਲਏ
ਨਾਲੇ
ਤਾਰੇ ਨਾਲੇ ਗਿੱਟੀਆਂ
ਸਾਡੇ
ਮੂਹਰਿਉਂ ਚੁੱਕ ਲੈ ਚਰਖੜਾ
ਸਾਨੂੰ
ਗ੍ਹੀਟੜਿਆਂ ਦਾ ਚਾਅ
ਸਾਡੀ
ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ
ਇਥੇ ਉਤਰੀਆਂ
ਭੁੱਲ-ਭੁਲੇਖੜੇ
ਅਸੀਂ
ਕੋਹ-ਕਾਫ ਦੀਆਂ ਜਾਈਆਂ
ਸੁਣ ਬਾਬਲ
ਕਰਮਾਂ ਵਾਲਿਆ !
ਤੇਰੇ
ਘਰ ਵੇ ਪ੍ਰਾਹੁਣੀਆਂ ਆਈਆਂ
ਸਾਡੇ
ਸੁਫਨੇ ਹਾਣੀ ਅੰਬਰ ਦੇ
ਸਾਡੇ
ਏਡੇ-ਕੇਡੇ ਚਾਅ
ਸਾਡੀ
ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ
ਅਸੀਂ
ਕੱਚੀ ਉਮਰੇ ਲੈ ਲਏ, ਕਈ ਨ੍ਹੇਰੇ ਸਾਕ ਹੰਢਾ
ਸਾਡੀ
ਸਰਘੀਆਂ ਵਾਲੀ ਵਰੇਸ ਵੇ !
ਸਾਡੀ
ਗੀਤਾਂ ਵਾਲੀ ਵਰੇਸ ਵੇ !....
No comments:
Post a Comment