ਜਾਂਦੀਏ ਹਵਾਏ...ਜਿਹੜਾ ਜਾ ਕੇ ਘਰ ਨਾ ਮੁੜੇ...
ਜਾਂਦੀਏ ਹਵਾਏ ! ਜਾਵੀਂ ਉਹਦੇ ਕੋਲ ਮਹਿਰਮੇਂ ਨੀਂ !
ਜਿਹੜਾ
ਜਾ ਕੇ ਘਰ ਨਾ ਮੁੜੇ
ਜਾ ਕੇ
ਪਰਦੇਸ ਵਿੱਚ ਭੁੱਲਿਆ ਏ ਦੇਸ ਜਿਹਨੂੰ
ਜਿਹਦਾ
ਦਿਲ ਗੈਰਾਂ ’ਚ ਜੁੜੇ
ਆਖੀਂ
ਉਹਨੂੰ ਤੇਰੇ ਘਰ ਰਾਤਾਂ ਨੇ ਚਨਾਬ ਹੋਈਆਂ
ਨਿੱਤ
ਤੇਰੀ ਸੋਹਣੀ ਵੇ ਰੁੜ੍ਹੇ
ਇੱਕ ਇੱਕ
ਤਾਰਾ ਬਣ ਸੂਈ ਤਿੱਖੀ ਨੋਕ ਵਾਲੀ
ਨਿੱਤ
ਉਹਦੀ ਅੱਖ ਵਿੱਚ ਪੁੜੇ
ਆਖੀਂ
! ਤੇਰੀ ਹੀਰ ਚੰਗਿਆੜਿਆਂ ਨੂੰ ਚੁੰਮਦੀ ਏ
ਜਦੋਂ
ਜਦੋਂ ਵਗਦੇ ਪੁਰੇ
ਇੱਕ ਇੱਕ
ਪੈੜ ਉਹਦੀ ਲਹੂ ਜਾਵੇ ਛੱਡਦੀ ਵੇ !
ਜਦੋਂ
ਜਦੋਂ ਚੰਦਰੀ ਤੁਰੇ
ਆਖੀਂ
ਉਹਦੇ ਸਾਹਾਂ ਵਿੱਚੋਂ ਕੋਇਲਾਂ ਦੀ ਕੂਕ ਸੁਣੇ
ਦਿਲਾਂ
ਵਾਲੇ ਦਰਦ ਬੁਰੇ
ਨੈਣਾਂ
ਉਹਦਿਆਂ ਦੇ ਵਿੱਚ ਸਾਉਣ ਦਾ ਵਸੇਬਾ ਹੋਇਐ
ਲੱਗਦੇ
ਛਰਾਟੇ ਨੇ ਛੁਰੇ
ਆਖੀਂ
ਤੇਰੇ ਵਿਹੜੇ ਵਿੱਚ ਸਿਵਿਆਂ ਦੀ ਚੁੱਪ ਹੱਸੇ
ਕੰਢਿਆਂ
ਤੋਂ ਜ਼ਿੰਦਗੀ ਭੁਰੇ
ਡਾਲਰਾਂ
ਦੇ ਲੋਭੀਆ ਵੇ ! ਮਿਸ਼ਰੀ ਦੀ ਡਲੀ ਤੇਰੀ
ਹੰਝੂਆਂ
’ਚ ਨਿੱਤ ਵੇ ਖੁਰੇ
ਜਾਂਦੀਏ
ਹਵਾਏ ! ਜਾਵੀਂ ਉਹਦੇ ਕੋਲ ਮਹਿਰਮੇਂ ਨੀਂ
ਜਿਹੜਾ
ਜਾ ਕੇ ਘਰ ਨਾ ਮੁੜੇ
ਜਾ ਕੇ ਪਰਦੇਸ ਵਿੱਚ ਭੁੱਲਿਆ ਏ ਦੇਸ ਜਿਹਨੂੰ
ਜਾ ਕੇ ਜਿਹਦਾ
ਦਿਲ ਗੈਰਾਂ ’ਚ ਜੁੜੇ
No comments:
Post a Comment