ਜਾਂਦੀਏ ਹਵਾਏ ! ਲੈ ਕੇ ਸੁਨੇਹਾ ਮੇਰਾ ਜਾ
ਜਾਂਦੀਏ
ਹਵਾਏ ! ਮੇਰੇ ਕੋਲ ਰੁਕ ਮਹਿਰਮੇਂ ਨੀ
ਲੈ ਕੇ
ਸੁਨੇਹਾ ਮੇਰਾ ਜਾ !
ਆਖੀਂ
ਮੇਰੇ ਢੋਲਣੇ ਨੂੰ, ਗੋਰੀ ਵੇ ਉਡੀਕੇ ਤੈਨੂੰ
ਬਣ ਕੇ
ਪ੍ਰਾਹੁਣਾ ਮਾਹੀ ਆ !
ਆਖੀਂ
ਉਹਦੇ ਚੂੜੇ ਦਾ ਉਦਾਸ ਹੋਇਐ ਸੂਹਾ ਰੰਗ
ਮਾਰਦਾ
ਏ ਪੀਲ਼ੀ ਪੀਲ਼ੀ ਭਾਅ
ਆਖੀਂ
ਉਹਦੇ ਨੈਣਾਂ ਵਿੱਚ ਸਾਉਣ ਮਹਿਮਾਨ ਹੋਇਐ
ਨਿੱਤ
ਦੇਂਦਾ ਛਹਿਬਰ ਲਾ
ਕਾਗਾਂ
ਗਲ਼ ਲੱਗ ਰੋਵੇ ਸਾਰਾ ਦਿਨ ਹੀਰ ਤੇਰੀ
ਪੀੜਾਂ
ਵਿੰਨ੍ਹ ਦਿੱਤੇ ਉਹਦੇ ਸਾਹ
ਸੂਹੀ
ਸੂਹੀ ਰੱਤ ਚੋਵੇ, ਚਿੱਟੇ ਚਿੱਟੇ ਪੋਟਿਆਂ ’ਚੋਂ
ਔਸੀਆਂ
ਪਾ ਲਏ ਜੋ ਘਸਾ
ਦਿਨ ਨੇ
ਵੀਰਾਨ ਉਹਦੇ, ਰਾਤਾਂ ਸ਼ਮਸ਼ਾਨ ਹੋਈਆਂ
ਨਿੱਤ
ਤੁਰੇ ਸਿਵਿਆਂ ਦੇ ਰਾਹ
ਮੁੜ ਮੁੜ
ਅੱਖਾਂ ਨਾਲ ਲਾ ਕੇ ਤਸਵੀਰ ਤੇਰੀ
ਹੰਝੂਆਂ
ਵਿੱਚ ਦਿੰਦੀ ਏ ਨੁਹਾ
ਹਉਕਿਆਂ
ਦੀ 'ਵਾਜ ਆਵੇ ਝਾਂਜਰਾਂ ਦੇ ਗੀਤ ਵਿਚੋਂ
ਇਸ਼ਕੇ
ਦਾ ਰੋਗ ਬੁਰਾ
ਪੌਂਡਾਂ
ਦਿਆ ਲੋਭੀਆ ਵੇ ! ਰੁਲ਼ ਗਿਆ ਹੀਰਾ ਤੇਰਾ
ਵੈਰੀਆ
ਵੇ ! ਆ ਕੇ ਤੱਕ ਜਾ
ਜਾਂਦੀਏ
ਹਵਾਏ ! ਮੇਰੇ ਕੋਲ ਰੁਕ ਮਹਿਰਮੇਂ ਨੀ
ਲੈ ਕੇ
ਸੁਨੇਹਾ ਮੇਰਾ ਜਾ !
ਆਖੀਂ
ਮੇਰੇ ਢੋਲਣੇ ਨੂੰ, ਗੋਰੀ ਵੇ ਉਡੀਕੇ ਤੈਨੂੰ
ਬਣ ਕੇ
ਪ੍ਰਾਹੁਣਾ ਮਾਹੀ ਆ !
ਜਾਂਦੀਏ
ਹਵਾਏ ! ਨੀਂ ਜਾਂਦੀਏ ਹਵਾਏ...
No comments:
Post a Comment