ਜੰਨ ਚੜ੍ਹਨ ਵੇਲੇ ਮਾਂ ਦੇ ਜਜ਼ਬਾਤਾਂ ਦੀ ਘੋੜੀ:
ਘੋੜੀ ਚੜ੍ਹਦੇ ਛਿੰਦਿਆ ਮੈਂ ਵਾਰੀ ਵੇ!
ਘੋੜੀ
ਚੜ੍ਹਦੇ ਛਿੰਦਿਆ ਮੈਂ ਵਾਰੀ ਵੇ!
ਤੇਰੇ
ਸਿਰ 'ਤੇ ਤਾਣਾਂ ਸ਼ਗਨਾਂ ਦੀ ਫੁਲਕਾਰੀ ਵੇ !
ਤੇਰੇ
ਹੱਥ ਫੜਾਵਾਂ ਸਿਦਕ ਦੀ ਕਿਰਪਾਨ ਦੂਲਿਆ !
ਮੱਥ
'ਤੇ ਲਾਵਾਂ ਕਲਗੀ ਜੱਗੋਂ ਨਿਆਰੀ ਵੇ
ਚੰਦ ਤਾਰੇ
ਵਾਰੇ ਸਿਰ ਤੋਂ ਤੇਰਾ ਬਾਪ ਸੋਹਣਿਆ !
ਮਾਮਾ
ਝੋਲੀ ਵਿਚ ਪਾ ਰਿਹਾ ਸਰਦਾਰੀ ਵੇ
ਭੈਣਾਂ
ਨੇ ਸ਼ਗਨਾਂ ਨਾਲ ਵਾਗ ਫੜੀ ਹੀਰਿਆ !
ਤੇ ਪੀਲੀ-ਪੀਲੀ
ਦਾਲ ਇਹਨੂੰ ਚਾਰੀ ਵੇ
ਲੈ ਚੜ੍ਹ
ਜਾ ਘੋੜੀ ਮੇਰੀ ਕੁੱਖ ਦਿਆ ਸੂਰਜਾ !
ਜਾਹ ਵਿਆਹ
ਲਿਆ ਬੰਨੋ ਰੂਪ ਦੀ ਪਟਾਰੀ ਵੇ!
No comments:
Post a Comment