Thursday, 4 August 2016

ਡੋਲੀ ਤੁਰਨ ਵੇਲੇ ਧੀ ਦੇ ਅਹਿਸਾਸਾਂ  ਦਾ ਗੀਤ :
 ਮੈਨੂੰ ਵਿਦਿਆ ਕਰੋ…..

ਸਮੁੰਦਰ ’ਚ ਠ੍ਹਿਲ ਚੱਲੀ ਨਿੱਕੀ ਜਿਹੀ ਕਿਸ਼ਤੀ
ਕਿਨਾਰਿਓ ਵੇ ! ਮੈਨੂੰ ਵਿਦਿਆ ਕਰੋ

ਗੁੰਮ-ਸੁੰਮ ਰਾਤ ਵਾਂਗਰ ਤੁਰ ਚੱਲੀ ਹਾਂ ਮੈ
ਚੰਨ ਤਾਰਿਓ ਵੇ ! ਮੈਨੂੰ ਵਿਦਿਆ ਕਰੋ!

ਤੋਰੋ ਅੱਜ ਗੁਡੀਓ ! ਪਟੋਲ੍ਹਿਓ ਵੇ!
ਚੌਂਕੇ ਹਾਰਿਓ ਵੇ ! ਮੈਨੂੰ ਵਿਦਿਆ ਕਰੋ

ਚੱਲੀ ਹਾਂ ਫ਼ੁੱਲਾਂ ਦੀ ਆਬ ਲੈ ਕੇ
ਮੇਰੇ ਸਾਰਿਓ ਵੇ ! ਮੈਨੂੰ ਵਿਦਿਆ ਕਰੋ

ਤੱਤੀ 'ਵਾ ਵੀ ਮੈਨੂੰ ਲੱਗਣ ਨਾ ਦਿੱਤੀ
ਮਾਪੇ ਹੀਰਿਓ ਵੇ ! ਮੈਨੂੰ ਵਿਦਿਆ ਕਰੋ

ਚੇਤੇ ਹਰ ਸਾਹ ਨਾਲ ਕਰਾਂਗੀ ਮੈਂ
ਭੈਣੋ ! ਵੀਰਿਓ ਵੇ ! ਮੈਨੂੰ ਵਿਦਿਆ ਕਰੋ

ਨਿੱਕਾ ਜਿਹਾ ਦੀਵਾ ਛੱਡ ਚੱਲਿਆ ਘਰ ਨੂੰ
ਸੂਰਜਾ ! ਵਾਅਦਾ ਕਰ ਰੌਸ਼ਨੀ ਦਾ

ਨਿੱਕੀ ਜਿਹੀ ਜਿੰਦ ਚੱਲੀ ਦੇਸ ਪਰਾਏ
ਕਿਸਮਤੇ ! ਵਾਅਦਾ ਕਰ ਜ਼ਿੰਦਗੀ ਦਾ

ਘੁੱਗ ਵਸੇ ! ਤੇਰਾ ਖੇੜਾ  ਬਾਬਲ !
ਮਾਫ਼ ਕਰ ਦੇਣਾ ਹਰ ਕਸੂਰ ਮੇਰਾ

ਰਾਜੇ ਰਾਣੇ ਵੀ ਧੀਆਂ ਨਾ ਰੱਖ ਸਕਦੇ 
ਜੱਗ ਡਾਢਿਆ ! ਇਹ ਕੀ ਦਸਤੂਰ ਤੇਰਾ !

No comments:

Post a Comment