ਜਾਂਦੀਏ ਹਵਾਏ !..ਕੇਹੀ ਲਾਈ ਅੱਗ ਵੈਰਨੇਂ ਨੀ.
ਜਾਂਦੀਏ ਹਵਾਏ ! ਕੇਹੀ ਲਾਈ ਅੱਗ ਵੈਰਨੇਂ ਨੀ
ਪੋਟਾ
ਪੋਟਾ ਦਿੱਤਾ ਈ ਜਲਾ
ਨੈਣਾਂ
ਵਿੱਚ ਸਾਡੇ ਅੱਜ ਹੰਝੂ ਨੇ ਉਬਾਲੇ ਖਾਂਦੇ
ਮੱਚੇ
ਮੱਚੇ ਆਉਣ ਸਾਨੂੰ ਸਾਹ
ਇਕ ਇਕ
ਪਲ ਔਖਾ ਜਿਹਦੇ ਬਿਨ ਕੱਟਣਾ ਨੀ
ਉਹ ਅੱਜ
ਰੁੱਸ ਨੀ ਗਿਆ
ਉਹਦੇ
ਬਿਨਾਂ ਸਾਨੂੰ ਏਹ ਜ਼ਿੰਦਗੀ ਸਰਾਪ ਲੱਗੇ
ਉਹਨੂੰ
ਅੱਡ ਰਹਿਣ ਵਾਲਾ ਚਾਅ
ਨਿੱਕੀ
ਜਿਹੀ ਗੱਲੇ ਰੁੱਸ ਗਿਆ ਨੀ ਦਿਲਾਂ ਦਾ ਜਾਨੀ
ਛਮ-ਛਮ
ਗਿਆ ਈ ਰੁਆ
ਪਿਆਰ
ਵਾਲੀ ਗਾਨੀ ਏਦਾਂ ਮਾਰੀ ਨੀ ਵਗਾਹ ਕੇ ਉਸ
ਮੋਤੀ
ਮੋਤੀ ਗਿਆ ਈ ਖਿੰਡਾ
ਭੁੱਲ
ਗਿਆ ਸਾਰੇ ਇਕਰਾਰ ਉਹ ਮੁਹੱਬਤਾਂ ਦੇ
ਸਾਨੂੰ
ਗਿਆ ਵਖਤਾਂ ’ਚ ਪਾ
ਉੱਡ ਜਾਣੈਂ
ਉਹਦੇ ਬਿਨ ਸਾਹਾਂ ਦੇ ਕਬੂਤਰਾਂ ਨੇ
ਇਹ ਵੀ
ਉਹਨੂੰ ਕੋਈ ਨਾ ਪਤਾ
ਕੋਠੇ
ਉੱਤੇ ਚੜ੍ਹ ਕੇ ਉਦਾਸ ਹੋਈ ਦੇਖਦੀ ਹਾਂ
ਉਹਦੇ
ਤੁਰ ਜਾਣ ਵਾਲਾ ਰਾਹ
ਮਹਿਰਮੇਂ
ਹਵਾਏ ! ਕੁਰਬਾਨ ਜਾਵਾਂ ਤੇਰੇ ਉੱਤੋਂ
ਹਾੜ੍ਹਾ
ਉਹਨੂੰ ਮੋੜ ਕੇ ਲਿਆ
ਹਾੜ੍ਹਾ
ਉਹਨੂੰ ਮੋੜ ਕੇ ਲਿਆ !
No comments:
Post a Comment