ਨਵੇਂ ਬਣੇ ਮਾਪਿਆਂ (ਸਹੁਰਿਆਂ) ਨੂੰ ਮੁਖਾਤਿਬ ਗੀਤ:
ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਕਣਕ ਛੋਲਿਆਂ
ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ
ਧੀ ਨੇ
ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਜਾਣਾ
ਇਹਨੇ
ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਜਾਣਾ
ਵਗੇ ਹੰਝੂਆਂ
ਦਾ ਚੇਤਾ ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਲੈ ਕੇ
ਇਜ਼ਤਾਂ ਦਾ ਸਾਲੂ , ਤੁਹਾਡੇ ਨਾਲ ਤੁਰ ਪੈਣਾ
ਲਾ ਕੇ
ਸਬਰਾਂ ਦੀ ਬਿੰਦੀ,ਪਾ ਕੇ ਹੁਨਰਾਂ ਦਾ ਗਹਿਣਾ
ਇਹਨਾਂ
ਹੁਨਰਾਂ ਦਾ ਰੰਗ ਜੀ ਨਿੱਖਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਏਸ ਨਦੀ ਨੂੰ ਨਾ ਦਾਜ ਵਾਲੇ ਭਾਂਬੜੀਂ ਮਚਾਇਓ
ਇਹਨੇ
ਛੱਡਣੇ ਪਹਾੜ, ਤੁਸੀਂ ਕੰਢੇ ਬਣ ਜਾਇਓ
ਸਾਂਝਾਂ
ਸਿਖਰਾਂ ਦਾ ਪੁਲ, ਜੀ ਉਸਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ
ਇਹਨੂੰ
ਦੇਣਾ 'ਮੂੰਹ-ਦਿਖਾਈ ',ਤੁਸੀਂ ਹਾਸੇ ਅਤੇ ਖੇੜੇ
ਲਾਉਣੇ
ਬੂਟੇ ਅਨਮੋਲ, ਇਹਨੇ ਆਪ ਜੀ ਦੇ ਵਿਹੜੇ
ਨੀਲੀ
ਝੀਲ਼ ਉੱਤੇ ਚੰਦ, ਜੀ ਨਿਤਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ।
ਕਣਕ ਛੋਲਿਆਂ
ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ
ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ..
No comments:
Post a Comment