ਤੇਰੇ ਨਾਲ ਜਾਣ ਨੂੰ ਜੀਅ ਕਰਦਾ...
ਬਾਂਕਿਆ ਵੇ ਰਾਹੀਆ ! ਮੇਰੇ ਢੋਲ ਵੇ ਸਿਪਾਹੀਆ !
ਵੇ ਬਹਾਰਾਂ
ਵਾਲੀ ਰੁੱਤੇ, ਹਾਇ 'ਕਰਾਰਾਂ ਵਾਲੀ ਰੁੱਤੇ
ਮੇਰਾ
ਜ਼ਿੰਦਗੀ ਹੰਢਾਣ ਨੂੰ ਜੀਅ ਕਰਦਾ
ਤੇਰੇ
ਨਾਲ ਜਾਣ ਨੂੰ ਜੀ ਕਰਦਾ.........
ਚੁੰਨੀ
ਫੁਲਕਾਰੀ ਦਾ ਬੁਲਾਵੇ ਹਰ ਫੁੱਲ ਵੇ !
ਚੀਰੇ
ਵਾਲਿਆ ਵੇ ! ਮੇਰਾ ਰੰਗ ਜਾਊ ਡੁੱਲ੍ ਵੇ !
ਤੇਰੇ
ਤੱਤੇ ਰਾਹਾਂ ਉੱਤੇ,
ਭਿੱਜੀਆਂ
ਮੁਹੱਬਤਾਂ ਦਾ, ਸਿੱਜੀਆਂ ਮੁਹੱਬਤਾਂ ਦਾ
ਰਿਮਝਿਮ-ਰਿਮਝਿਮ
ਮੇਰਾ
ਮੀਂਹ ਵਰਸਾਣ ਨੂੰ ਜੀਅ ਕਰਦਾ
ਤੇਰੇ
ਨਾਲ ਜਾਣ ਨੂੰ ਜੀਅ ਕਰਦਾ.......
ਸੁਣ ਮੇਰੇ
ਟਿੱਕੇ ਦੀ ਪੁਕਾਰ ਇਕ ਸੱਜਣਾ !
ਮੱਥੇ
ਉੱਤੇ ਹੋਰ ਨਾ ਉਡੀਕ ਲਿਖ ਸੱਜਣਾ !
ਹੁਣ ਅੱਖਾਂ
ਵਿੱਚ,
ਤੈਨੂੰ
ਸ਼ੀਸ਼ਾ ਵੇ ਬਣਾਕੇ, ਤੈਨੂੰ ਸਾਹਮਣੇ ਬਿਠਾ ਕੇ
ਲੁਕ ਲੁਕ-ਲੁਕ ਲੁਕ
ਮੇਰਾ
ਕਜਲਾ ਪਾਣ ਨੂੰ ਜੀਅ ਕਰਦਾ
ਤੇਰੇ
ਨਾਲ ਜਾਣ ਨੂੰ ਜੀਅ ਕਰਦਾ...
ਦੇਵੀਂ
ਨਾ ਸਰਾਪ ਵੇ ਵਿਛੋੜੇ ’ਚ ਮਚਾਉਣ ਦਾ
ਰਾਤ ਭਰ
ਹੰਝੂਆਂ ਦੀ ਨਦੀ ਵਿੱਚ ਨਾਹੁਣ ਦਾ
ਸੱਜਰੇ
ਸਵੇਰੇ
ਤੈਨੂੰ
ਰੁੱਸੇ ਨੂੰ ਮਨਾਉਣ ਲਈ, ਸੁੱਤੇ ਨੂੰ ਜਗਾਉਣ ਲਈ
ਛਣ ਛਣ-ਛਣ
ਛਣ
ਮੇਰਾ
ਵੰਗਾਂ ਛਣਕਾਣ ਨੂੰ ਜੀਅ ਕਰਦਾ
ਤੇਰੇ
ਨਾਲ ਜਾਣ ਨੂੰ ਜੀਅ ਕਰਦਾ...
ਬਾਂਕਿਆ
ਵੇ ਰਾਹੀਆ ! ਮੇਰੇ ਢੋਲ ਵੇ ਸਿਪਾਹੀਆ !
ਵੇ ਬਹਾਰਾਂ
ਵਾਲੀ ਰੁੱਤੇ, ਹਾਇ 'ਕਰਾਰਾਂ ਵਾਲੀ ਰੁੱਤੇ
ਮੇਰਾ
ਉਮਰ ਹੰਢਾਣ ਨੂੰ ਜੀਅ ਕਰਦਾ
ਤੇਰੇ
ਨਾਲ ਜਾਣ ਨੂੰ ਜੀਅ ਕਰਦਾ....।
No comments:
Post a Comment