Thursday, 4 August 2016

ਆਉਣ ਵਾਲੀ ਬੰਨੋ ਨੂੰ ਮੁਖਾਤਿਬ ਗੀਤ:

ਤੂੰ ਆ ਜਾ ਇਸ ਵਿਹੜੇ ਵਿੱਚ ਪੁੰਨਿਆ ਦੀ ਰਾਤ ਬਣਕੇ


ਤੂੰ ਆ ਜਾ ਇਸ ਵਿਹੜੇ ਵਿੱਚ ਪੁੰਨਿਆ ਦੀ ਰਾਤ ਬਣਕੇ
ਤਾਰੇ ਉਡੀਕਦੇ ਨੇ ਤੈਨੂੰ  ਬਰਾਤ ਬਣਕੇ

ਤੂੰ ਆ ਜਾ ਇਸ ਵਿਹੜੇ ਵਿੱਚ ਸੱਜਰਾ ਗੁਲਾਬ ਬਣਕੇ
ਪਾਣੀ ਉਡੀਕਦੇ ਨੇ  ਤੈਨੂੰ ਚਨਾਬ ਬਣਕੇ

ਤੂੰ ਆ ਜਾ ਇਸ ਵਿਹੜੇ ਵਿੱਚ ਸੂਹੀ ਸਵੇਰ ਹੋ ਕੇ
ਸੂਰਜ ਉਡੀਕਦਾ ਹੈ ਕਿਰਨਾਂ ਦਾ ਤੇਲ ਚੋ ਕੇ

ਤੂੰ ਆ ਜਾ ਇਸ ਵਿਹੜੇ ਵਿੱਚ ਪਰੀਆਂ ਦਾ ਗੀਤ ਹੋ ਕੇ
ਖੁੱਲ੍ਹੇ  ਨੇ ਬੂਹੇ  ਸਾਰੇ  ਸੁੱਚੀ ਪ੍ਰੀਤ ਹੋ ਕੇ

ਤੂੰ ਆ ਜਾ ਇਸ ਵਿਹੜੇ ਵਿੱਚ ਮਖਮਲ 'ਤੇ ਪੱਬ ਧਰਕੇ
ਪਾਣੀ ਦੀ ਥਾਵੇਂ ਵਾਰਾਂ ਗੜਵੀ ’ਚ ਦੁੱਧ ਭਰਕੇ

ਇਸ ਵਿਹੜੇ ਦਾ ਹਰ ਕੋਨਾ, ਤੇਰੇ ਤੋਂ ਵਾਰੀ ਜਾਵੇ

ਚਮਕਣ  ਨਸੀਬ ਤੇਰੇ, ਰੱਬ ਰਾਜ-ਭਾਗ ਲਾਵੇ ! 

No comments:

Post a Comment