ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ...
ਕਿਰਨਾਂ ਦਾ ਝਾੜੂ ਲੈਕੇ
ਨਿੱਤ
ਜਾਂ ਸਵੇਰ ਕੁੜੀ
ਨ੍ਹੇਰਿਆਂ
ਨੂੰ ਲਾਈ ਜਾਵੇ ਨੁੱਕਰੇ ਵੇ !
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ !
ਨਿੱਕੀ
ਜਿਹੀ ਮਿੱਠੀ ਦੇ ਕੇ
ਆਲ਼ਾ-ਭੋਲ਼ਾ
ਬਾਲ ਕੋਈ
ਤੋਤਲੀ
ਜਿਹੀ ਗੱਲ ਮੂੰਹੋਂ ਉੱਚਰੇ ਵੇ
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ !
ਚਾਨਣੀ
ਦੀ ਰਾਤ ’ਚ
ਸ਼ਹਿਦ-ਨੈਣੀ
ਗੋਰੀ ਕੋਈ
ਵਿਚੋਂ
ਹੱਸੇ ਉੱਤੋਂ ਮੁਕਰੇ ਵੇ
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ!
ਪੋਟਿਆਂ
ਦੇ ਨਾਲ ਜਾਂ
ਗੁਲਾਬ
ਰੰਗੀ ਕੁੜੀ ਕੋਈ
ਰੇਤਾ
ਉੱਤੇ ਨਾਮ ਕੋਈ ਉੱਕਰੇ ਵੇ
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ !
ਅੱਧੀ
ਅੱਧੀ ਰਾਤ ਤੱਕ
ਪੀੜਾਂ
ਵਿੰਨ੍ਹੇ ਕਾਲਜੇ ਨੂੰ
ਬਿਰਹਾ
ਦਾ ਤੋਤਾ ਹੋਰ ਕੁਤਰੇ ਵੇ
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ !
ਕੰਡਿਆਂ
ਦੀ ਵਾੜ ਵਿਚੋਂ
ਝਾਤੀ
ਮਾਰ ਫੁੱਲ ਕੋਈ
ਹੱਸ ਕੇ
ਭੁਲਾਵੇ ਸਾਰੇ ਦੁਖੜੇ ਵੇ !
ਇਕ ਗੀਤ
ਜ਼ਿਮੀਂ 'ਤੇ ਉੱਤਰੇ ਵੇ !
No comments:
Post a Comment