ਲਾੜੀ ਦੇ ਮਾਪਿਆਂ ਦੇ ਲਾੜੇ ਨੂੰ ਮੁਖਾਤਿਬ ਜਜ਼ਬਾਤ:
ਸੋਹਣੇ ਸਿਹਰੇ ਵਾਲਿਆ !.........
ਬਾਬਲ:
ਸੋਹਣੇ ਸਿਹਰੇ ਵਾਲਿਆ ! ਦੇਵਾਂ ਅੱਜ ਪਿਆਰ ਮੈਂ ਤੈਨੂੰ
ਖਿੜੇ ਹੋਏ ਇਸ ਬਾਗ ਮੇਰੇ ਦੀ, ਦੇਵਾਂ ਅੱਜ ਬਹਾਰ ਮੈਂ ਤੈਨੂੰ
ਅੱਜ ਤੱਕ ਮੇਰੀ ਜਿੰਦ ਰਿਹਾ ਜੋ, ਦੇਵਾਂ ਉਹ ਸੰਸਾਰ
ਮੈਂ ਤੈਨੂੰ
ਦੇਖੀਂ ਇਹਦਾ ਸਾਥ ਨਾ ਛੱਡੀਂ, ਦੇਵਾਂ ਧੀ ਮੁਟਿਆਰ
ਮੈਂ ਤੈਨੂੰ
ਲੱਖ ਵਲਵਲੇ ਦਿਲ ਵਿੱਚ ਲੈਕੇ, ਦੇਵਾਂ ਲਾਵਾਂ ਚਾਰ ਮੈਂ ਤੈਨੂੰ
ਅੰਮੀ:
ਜਿਸਮ ’ਚੋਂ ਇਕ ਬੋਟੀ ਵੱਖ ਕਰਕੇ, ਜਿਉਂਦਾ ਬੁੱਤ ਬਣਾਇਆ ਮੈਂ
ਚੁੰਮ ਚੁੰਮ ਕੇ ਇਹ ਤੁਲਸੀ ਪਾਲ਼ੀ, ਮਮਤਾ-ਜਲ ਚੜ੍ਹਾਇਆ
ਮੈਂ
ਅੱਜ ਜਦ ਇਹਨੂੰ ਵੱਖ ਕਰਾਂ ਤਾਂ, ਅੰਦਰੋਂ ਲਾਟਾਂ ਨਿੱਕਲਦੀਆਂ
ਆਪਣੇ
ਹੱਥੀਂ ਤੋੜ ਨਗੀਨਾ, ਤੇਰੀ
ਝੋਲੀ ਪਾਇਆ ਮੈਂ
ਭੈਣ: ਇਕੋ ਥਾਲੀ
ਰੋਟੀ ਖਾਧੀ , ਪਿੱਪਲੀਂ ਪੀਂਘਾਂ ਪਾਈਆਂ
ਰਲ ਕੇ ਪਾਈ ਕਿੱਕਲੀ, ਨਾਲੇ ਖੇਡੀਆਂ ਛੂਹਣ-ਛੁਹਾਈਆਂ
ਅੱਜ ਮੈਥੋਂ ਇਹ ਦੂਰ ਚੱਲੀ, ਮੇਰੀ ਜਾਨ ਨਿਕਲਦੀ ਜਾਵੇ
ਖੁਸ਼ ਰੱਖੀਂ ਵੇ ਜੀਜਾ ! ਮੇਰੀਆਂ ਹੱਥ ਬੰਨ੍ਹ ਹਾਲ-ਦੁਹਾਈਆਂ
ਵੀਰ:
ਅੱਜ ਤਾਈਂ ਇਸ ਸੋਹਲ ਕਲੀ ਨੂੰ,ਪਰਦਿਆਂ ਵਿੱਚ ਲੁਕਾਇਆ ਮੈਂ
ਆਪਣੇ
ਹੱਥੀਂ ਤੋਰਨ ਲੱਗਾਂ ,
ਇਹਦਾ ਅੰਮਾ-ਜਾਇਆ ਮੈਂ
ਰੱਖੜੀਆਂ ਬੰਨ੍ਹਵਾ ਕੇ, ਜਿਸਦੀ ਰਾਖੀ ਦੀ ਸਹੁੰ ਖਾਧੀ
ਸੀ
ਸਾਂਭ ਕੇ ਰੱਖੀਂ, ਉਹਦਾ ਪੱਲਾ ਤੇਰੇ ਹੱਥ ਫੜਾਇਆ ਮੈਂ
No comments:
Post a Comment