Thursday, 4 August 2016

ਡੋਲੀ ਦੀ ਉਡੀਕ ਵਿਚ ਮਾਂ ਦੇ ਵਲਵਲੇ:
ਵਿਆਹ ਕੇ ਆਉਂਦੇ ਮੱਖਣਾ! ਮੈਂ ਵਾਰੀ ਵੇ !

ਵਿਆਹ ਕੇ ਆਉਂਦੇ ਮੱਖਣਾ! ਮੈਂ ਵਾਰੀ ਵੇ !
ਤੇਰੇ ਆਉਣ ਖਾਤਿਰ ਕਰ ਲਵਾਂ ਤਿਆਰੀ ਵੇ !

ਚੰਦਨ ਦੀ ਚੌਂਕੀ ਰੱਖਾਂ ਮੈਂ ਜੋੜੀ ਦੇ ਖੜ੍ਹਨ ਨੂੰ,
ਬੈਠਣ ਨੂੰ  ਪਲੰਘ ਰੰਗਲਾ ਨਵਾਰੀ ਵੇ !

ਗੜਵੇ ਵਿੱਚ ਦੁੱਧ ਪਾ ਲਵਾਂ ਸਿਰ ਉਤੋਂ ਵਾਰਨ ਨੂੰ
ਅੱਜ ਵਾਰੀ ਜਾਣਾ ਮੈਂ ਸਾਰੀ ਦੀ ਸਾਰੀ ਵੇ !

ਚੂਰੀ ਕੁੱਟਾਂ ਖੰਡ ਦੀ ਬੰਨੋ ਦੇ ਖਾਣ ਨੂੰ
ਉਹ ਲੱਗੇ ਮੈਨੂੰ ਧੀ ਵਾਂਗੂੰ ਹੀ ਪਿਆਰੀ ਵੇ !

ਚੁਕ ਚੁਕ ਕੇ ਅੱਡੀਆਂ ਦੇਖਾਂ ਰਾਹ ਚਾਵਾਂ ਦੀ ਡੋਲੀ ਦਾ,
ਮੁੜ-ਮੁੜ ਕੇ ਖੋਲ੍ਹਾਂ ਬਾਹਰ ਵੱਲ ਦੀ ਬਾਰੀ ਵੇ !

ਵਿਆਹ ਕੇ ਆਉਂਦੇ ਸੋਹਣਿਆ ! ਮੈਂ ਵਾਰੀ ਵੇ !
ਤੇਰੇ ਆਉਣ ਖਾਤਿਰ ਕਰ ਲਈ ਤਿਆਰੀ ਵੇ !

No comments:

Post a Comment