ਸਾਉਣ ਦੇ ਮਹੀਨੇ, ਮਾਹੀ ! …
ਸਾਉਣ ਦੇ ਮਹੀਨੇ, ਮਾਹੀ ! ਰੁੱਸਿਆ ਨੀ ਕਰਦੇ
ਖੀਰ ਉੱਤੇ ਕਦੇ ਲੂਣ
ਭੁੱਕਿਆ ਨੀ ਕਰਦੇ
ਇਹੋ ਦਿਨ ਹੁੰਦੇ ਨੇ ਮੁਹੱਬਤਾਂ ਪੁਗਾਉਣ
ਦੇ
ਬੱਦਲਾਂ 'ਚ ਵੜ ਮੋਰਾਂ ਵਾਂਗ ਪੈਲਾਂ ਪਾਉਣ ਦੇ
ਟੁੱਟਿਆਂ ਖੰਭਾਂ ਦੇ ਵਾਂਗੂੰ ਟੁੱਟਿਆ
ਨੀ ਕਰਦੇ
ਸਾਉਣ ਦੇ ਮਹੀਨੇ, ਮਾਹੀ! ਰੁੱਸਿਆ ਨੀ ਕਰਦੇ
ਸਉਣ ਦੇ ਛਰਾਟੇ, ਜਿਵੇਂ ਚੂੜੀਆਂ ਦੀ ਛਣ-ਛਣ
ਸਉਣ ਦੇ ਛਰਾਟੇ ,ਜਿਵੇਂ ਝਾਂਜਰਾਂ ਦੀ ਛਮ-ਛਮ
ਇੰਜ ਦਿਲਦਾਰਾਂ ਕੋਲੋਂ ਉੱਠਿਆ ਨੀ ਕਰਦੇ
ਸਾਉਣ ਦੇ ਮਹੀਨੇ, ਮਾਹੀ! ਰੁੱਸਿਆ ਨੀ ਕਰਦੇ
ਰਾਂਗਲੇ ਦਿਹਾੜਿਆਂ' ਚ ਕੇਹੀ ਚੁੱਪ ਵੱਟੀ ਐ ?
ਜਿਹੜਾ ਏਦਾਂ ਕਰੇ ਸਾਡੀ ਉਹਦੇ ਨਾਲ ਕੱਟੀ
ਐ
ਲੋਕਾਂ ਪਿੱਛੇ ਲੱਗ ਘਰ ਪੁੱਟਿਆ ਨੀ ਕਰਦੇ
ਸਾਉਣ ਦੇ ਮਹੀਨੇ, ਮਾਹੀ ! ਰੁੱਸਿਆ ਨੀ ਕਰਦੇ
ਕਣੀਆਂ ਦੇ ਰੱਸੇ
ਵੱਟ ਪੀਂਘ ਹੈ ਬਣਾਈਦੀ
ਸੁਰਗਾਂ ਨੂੰ ਹੱਥ ਲੱਗੇ ਏਨੀ ਹੈ ਚੜ੍ਹਾਈਦੀ
ਅੱਧ ਵਿਚਕਾਰੋਂ
ਝੂਟੇ ਛੁੱਟਿਆ ਨੀ ਕਰਦੇ
ਸਾਉਣ ਦੇ ਮਹੀਨੇ, ਮਾਹੀ ! ਰੁੱਸਿਆ ਨੀ ਕਰਦੇ
ਇਹ ਰੁੱਤ
ਮੰਗਦੀ ਐ, ਗਿਲੇ ਸਾਰੇ ਮੇਟਣਾ
ਨਾਹਤੇ-ਧੋਤੇ
ਚੰਦ ਨੂੰ ਚੁਬਾਰੇ ਚੜ੍ਹ ਦੇਖਣਾ
ਪਿਛਲੇ
ਅੰਦਰ ਵੜ ਲੁਕਿਆ ਨੀ ਕਰਦੇ
ਸਾਉਣ
ਦੇ ਮਹੀਨੇ, ਮਾਹੀ ਨੂੰ ਰੁੱਸਿਆ ਨੀ ਕਰਦੇ ।
No comments:
Post a Comment