ਸਾਡਾ ਚਿੜੀਆਂ ਦਾ ਚੰਬਾ ਵੇ !
ਕੁੜੀਆਂ : ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ ਜਾਣਾ…
ਅਸੀਂ ਡਿੱਗ ਕੇ ਨਾ ਮਰ ਜਾਈਏ,
ਬਾਬਲ ਖੰਭ ਤਕੜੇ ਕਰੀਂ
ਅਸੀਂ ਜੀਂਦੀਆਂ ਨਾ ਸੜ ਜਾਈਏ, ਬਾਬਲ ਹੱਥ ਤਕੜੇ ਕਰੀਂ
ਬਾਬਲ: ਧੀਆਂ ਧਿਰ ਕਮਜ਼ੋਰ ਬੱਚੀ ਕਿਵੇਂ ਖੰਭ ਤਕੜੇ ਕਰਾਂ
?
ਜੱਗ ਬਾਹਲਾ ਕਠੋਰ ਬੱਚੀ ਕਿਵੇਂ
ਹੱਥ ਤਕੜੇ ਕਰਾਂ
?
ਕੁੜੀਆਂ: ਸਾਨੂੰ ਵਿਦਿਆ
ਪੜ੍ਹਾ ਦੇ ਵੇ ! ਮੈਂ ਜੱਗ ਨੂੰ ਪਛਾਣ ਲਓੂਂ
ਫਿਰ ਧੋਖਾ ਨਾ ਖਾਵਾਂਗੀ, ਚੰਗਾ ਮੰਦਾ ਜਾਣ ਲਓੂਂ
ਸਾਡੀ ਜੂਨ ਸੁਧਰ ਜਾਓੂ
, ਤੇਰਾ ਜੱਸ ਨਿੱਤ ਗਾਣਾ
ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ ਜਾਣਾ…
ਮਾਏ ਦਾਜ ਨੀਂ ਜੋੜਦੀਏ ! ਨੀਂ
ਇਕ ਮੇਰੀ ਅਰਜ਼ ਸੁਣੀਂ
ਚੰਗਾ ਘਰ-ਵਰ ਟੋਲਦੀਏ ! ਨੀਂ
ਇਕ ਮੇਰੀ ਅਰਜ਼ ਸੁਣੀਂ
ਮਾਂ: ਮੇਰੀ ਕੁਖ ਦੀਏ ਜਾਈਏ ਨੀਂ !
ਸਦਾ ਸੁਖੀ ਰਹਿ ਬੱਚੀਏ
ਮਾਂ ਤੈਥੋਂ ਸਦਕੇ ਨੀਂ !
ਮੁਖੋਂ ਕੁਝ ਕਹਿ
ਬੱਚੀਏ
ਕੁੜੀਆਂ: ਗਹਿਣੇ ਅੱਖਰਾਂ ਦੇ ਪਾ ਦੇ ਨੀਂ ! ਇਹਨਾਂ ਨਾਲ ਝੋਲ਼ ਭਰੀਂ
ਹੱਥ ਅੱਡਾਂ ਨਾ ਕਿਸੇ ਮੂਹਰੇ,
ਏਨੇ ਜੋਗੀ ਮੈਨੂੰ ਕਰੀਂ
ਤੇਰਾ ਬਾਕੀ ਦਾ ਨਿੱਕ-ਸੁੱਕ ਨੀਂ! ਮੇਰੇ ਕੰਮ ਨਾ ਆਣਾ
ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
ਸਾਡੀ ਲੰਬੀ ਉਡਾਰੀ
ਵੇ ! ਬਾਬਲ ਕਿਹੜੇ ਦੇਸ ਜਾਣਾ…
No comments:
Post a Comment