Saturday, 30 July 2016

ਨਿੱਕੀ ਨਿੱਕੀ ਗੱਲੇ, ਦਿਲ  ਰੋਣ  ਨੂੰ  ਕਰੇ
ਨਿੱਕੀ ਨਿੱਕੀ ਗੱਲੇ, ਦਿਲ  ਰੋਣ  ਨੂੰ  ਕਰੇ
ਹਾਇ ਰੱਬਾ ! ਤੇਰੇ ਕੋਲ ਆਉਣ ਨੂੰ ਕਰੇ..

ਜੇਰਾ ਨਹੀਂਓਂ ਹਿਜਰਾਂ ਦੇ ਗੀਤ ਗਾਉਣ ਦਾ
ਮਘਦੇ ਅੰਗਾਰ ਤਲੀ 'ਤੇ ਟਿਕਾਉਣ ਦਾ
ਸਿਵਿਆਂ ਦੀ ਅੱਗ ਵਿੱਚ ਨਾਹੁਣ ਨੂੰ ਕਰੇ..
ਹਾਇ ਰੱਬਾ ਤੇਰੇ ਕੋਲ ਆਉਣ ਨੂੰ ਕਰੇ..

ਜਾਂ ਤਾਂ ਸਾਰੇ ਕੂਲ਼ੇ ਜਜ਼ਬਾਤ ਮੋੜ ਲੈ
ਕਵਿਤਾ-ਕਹਾਣੀ ਦੀ ਸੁਗਾਤ ਮੋੜ ਲੈ
ਨਹੀਂ ਤਾਂ ਚਿੱਤ ਅੱਕੜੀ ਚਬਾਉਣ ਨੂਂ ਕਰੇ 
ਹਾਇ ਰੱਬਾ ! ਤੇਰੇ ਕੋਲ ਆਉਣ ਨੂੰ ਕਰੇ..

ਚੜ੍ਹ ਕੇ ਆਕਾਸ਼ 'ਤੇ ਨਾ ਪੀਂਘ ਟੁੱਟ ਜਾਏ
ਕਾਵਾਂ ਪਿੱਛੇ ਹੰਸਾਂ ਦੀ ਨਾ ਆੜੀ ਛੁੱਟ ਜਾਏ
ਬਲੀ ਤੇਰੇ ਦਰ 'ਤੇ ਚੜ੍ਹਾਉਣ ਨੂੰ ਕਰੇ..
ਹਾਇ ਰੱਬਾ ! ਤੇਰੇ ਕੋਲ ਆਉਣ ਨੂੰ ਕਰੇ..

ਕੁੰਡਾ ਤੇਰਾ ਹੁਣ ਖੜਕਾਉਣ ਨੂੰ ਕਰੇ
ਨਿੱਕੀ ਨਿੱਕੀ ਗੱਲੇ, ਦਿਲ  ਰੋਣ  ਨੂੰ  ਕਰੇ 
ਹਾਇ ਰੱਬਾ ! ਤੇਰੇ ਕੋਲ ਆਉਣ ਨੂੰ ਕਰੇ..

No comments:

Post a Comment