ਜੱਟਾ ਨਸੀਬ
ਜਗਾ ਲੈ ਵੇ!ਜਾਗੋ
ਆਈ
ਐ.....
ਜੱਟਾ ਨਸੀਬ ਜਗਾ ਲੈ ਵੇ ! ਜਾਗੋ ਆਈ ਐ…..
ਚੁੱਪ ਕਰ ਬੀਬੀ ਨੀਂ ! ਮਸਾਂ ਸੁਆਈ ਐ, ਲੋਰੀ ਦੇ ਕੇ ਪਾਈ ਐ
ਅੜੀ ਕਰੂਗੀ, ਮੇਰੇ 'ਨਾ ਲੜੂਗੀ…..
ਸਦੀਆਂ ਤੋਂ ਸੁੱਤੀ ਹੋਈ ਤੇਰੀ ਤਕਦੀਰ ਵੇ !
ਜੇ ਤੂੰ ਸੁਖੀ ਰਹਿਣੈਂ ਪਹਿਲਾਂ ਪੜ੍ਹ ਲਿਖ ਵੀਰ ਵੇ !
ਨਾਲੇ ਸਾਰਾ ਟੱਬਰ ਪੜ੍ਹਾ ਲੈ ਵੇ, ਜਾਗੋ ਆਈ ਐ…..
ਪੜ੍ਹੇਂਗਾ ਤਾਂ ਨਵੇਂ ਢੰਗ ਖੇਤੀ ਵਾਲੇ ਜਾਣੇਗਾ
ਨਵੇਂ ਨਵੇਂ ਬੀਜਾਂ ਅਤੇ ਖਾਦਾਂ ਨੂੰ ਪਛਾਣੇਗਾ
ਵਿਗਿਆਨ ਨਾਲ ਫਸਲਾਂ ਉਗਾ ਲੈ ਵੇ ! ਜਾਗੋ ਆਈ ਐ…..
ਬਿਨਾਂ ਪੜ੍ਹੇ ਲਾ ਦਿੰਨੈਂ ਤੂੰ ਕਾਗ਼ਜ਼ਾਂ
'ਤੇ
'ਗੂਠਾ ਵੇ !
ਸੋਚ ਭਲਾ ਤੇਰੇ ਹੱਥ ਕਾਹਤੋਂ ਆਵੇ ਠੂਠਾ ਵੇ ?
ਕੋਈ ਅਕਲਾਂ ਦੀ ਜੋਤ ਲਗਾ ਲੈ ਵੇ ! ਜਾਗੋ ਆਈ ਐ…..
ਨਾਲੇ ਪਤਾ ਲੱਗੂ ਤੈਨੂੰ ਕਿਹੜਾ ਲੁੱਟ ਲੈਂਦਾ ਏ?
ਕੌਣ ਤੇਰ ਦਾਣਿਆਂ ਦੇ ਬੋਹਲ਼ ਚੁੱਕ ਲੈਂਦਾ ਏ ?
ਕੁਝ ਸਮਝ, ਤੇ ਕੁਝ ਸਮਝਾ ਲੈ ਵੇ ! ਜਾਗੋ ਆਈ ਐ…..
ਜੱਟਾ ਨਸੀਬ ਜਗਾ ਲੈ ਵੇ ! ਜਾਗੋ ਆਈ ਐ…..
No comments:
Post a Comment